ਅਡਾਣੀ ਗਰੁੱਪ ਵੱਲੋਂ NDTV ਦੀ ਹਿਸੇਦਾਰੀ ਦਾ ਮਾਮਲਾ
23 ਅਗਸਤ 2022 ਨੂੰ ਅਡਾਣੀ ਗਰੁੱਪ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਜਿਸ 'ਚ ਉਹਨਾਂ ਨੇ ਐਲਾਨ ਕੀਤਾ ਕਿ ਉਹ ਹੁਣ NDTV (New Delhi Television Ltd) ਦੀ 29.18% ਹਿੱਸੇਦਾਰੀ ਦੇ ਮਾਲਕ ਬਣ ਚੁੱਕੇ ਹਨ। NDTV ਨੇ ਇਸ ਉਤੇ ਕਿਹਾ ਕਿ ਇਹ ਸਾਰਾ ਕੰਮ ਠੱਗੀ ਦੇ ਨਾਲ ਹੋਇਆ ਹੈ।
ਹੁਣ ਸਵਾਲ ਇਹ ਉੱਠਦਾ ਹੈ ਕਿ ਅਡਾਣੀ ਗਰੁੱਪ ਦੀ ਗੱਲ ਦਾ ਅਸਲ ਮਤਲਬ ਕੀ ਸੀ?
ਕੀ ਕੋਈ ਵੱਡੀ ਕੰਪਨੀ ਕਿਸੇ ਹੋਰ ਕੰਪਨੀ ਦੇ ਸ਼ੇਅਰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾ ਖਰੀਦ ਸਕਦੀ ਹੈ?
ਅਤੇ ਸਭ ਤੋਂ ਵੱਡਾ ਸਵਾਲ ਇਹ ਕਿ ਅਡਾਣੀ ਅਤੇ ਅੰਬਾਨੀ ਮੀਡੀਆ ਇੰਡਸਟਰੀ ਵਿਚ ਕਿਉਂ ਆ ਰਹੇ ਹਨ?
NDTV ਵਿਚ ਕਿਸ ਦੀ ਹਿਸੇਦਾਰੀ?
NDTV ਦੇ ਕੁੱਲ ਸ਼ੇਅਰ ਲਗਭਗ 6 ਕਰੋੜ 44 ਲੱਖ ਹਨ। ਰਾਧਿਕਾ ਰਾਏ ਕੋਲ 16.32% ਪ੍ਰਣਵ ਰਾਏ ਕੋਲ 15.94% RRPR (ਰਾਧਿਕਾ ਰਾਏ ਪ੍ਰਣਵ ਰਾਏ ਹੋਲਡਿੰਗ ਕੰਪਨੀ) ਕੋਲ 29.18% ਇਹ RRPR ਕੰਪਨੀ ਹੀ ਮੁੱਖ ਵਿਵਾਦ ਦੀ ਜੜ੍ਹ ਹੈ। ਇਹ ਕੰਪਨੀ ਰਾਧਿਕਾ ਤੇ ਪ੍ਰਣਵ ਰਾਏ ਨੇ ਮਿਲ ਕੇ ਬਣਾਈ ਸੀ, ਅਤੇ ਇਹ ਕੰਪਨੀ NDTV ਦੇ 29.18% ਸ਼ੇਅਰ ਦੀ ਮਾਲਕ ਸੀ। ਪਬਲਿਕ ਅਤੇ ਹੋਰ ਹਿੱਸੇਦਾਰ 28.81% ਸ਼ੇਅਰ ਪਬਲਿਕ ਵਿੱਚ ਹਨ, ਜੋ ਕਿ ਸਟਾਕ ਮਾਰਕੀਟ ਵਿੱਚ ਲਿਸਟਡ ਹਨ। LTS Investment Fund Ltd (ਫ਼ੌਰਨ ਕੰਪਨੀ) ਕੋਲ 9.75% NDTV ਦੇ ਸ਼ੇਅਰ ਹਨ।
ਮੁੱਦਾ ਕਿਵੇਂ ਬਣਿਆ?
2007 ਵਿੱਚ NDTV ਨੇ ਆਪਣੇ ਕੁਝ ਸ਼ੇਅਰ ਵਾਪਸ ਖਰੀਦਣ (buyback) ਦਾ ਫੈਸਲਾ ਲਿਆ। ਇਸ ਲਈ ਰਾਏ ਦੰਪਤੀ ਨੇ ਪਹਿਲਾਂ Indiabulls ਤੋਂ ₹501 ਕਰੋੜ ਦਾ ਲੋਣ ਲਿਆ। ਫਿਰ 2008 ਦੀ ਅਮਰੀਕਾ ਦੀ ਫਾਇਨੈਂਸ਼ੀਅਲ ਕ੍ਰਾਈਸਿਸ ਨੇ ਮਾਰਕੀਟ ਨੂੰ ਡਿੱਗਾ ਦਿੱਤਾ। ਉਹਨਾਂ ਦੇ ਲਏ ਹੋਏ ਸ਼ੇਅਰਾਂ ਦੀ ਕੀਮਤ ₹400 ਤੋਂ ₹100 ਹੋ ਗਈ। ਇਸ ਕਰਕੇ ਰਾਏ ਦੰਪਤੀ ਨੂੰ ICICI ਬੈਂਕ ਤੋਂ 19% ਸੂਦ ਨਾਲ ₹375 ਕਰੋੜ ਦਾ ਨਵਾਂ ਲੋਣ ਲੈਣਾ ਪਿਆ। ਇਹ ਲੋਣ RRPR ਦੇ ਸ਼ੇਅਰ ਗਿਰਵੀ ਰੱਖ ਕੇ ਲਿਆ ਗਿਆ। VCPL ਦੀ ਐਂਟਰੀ 2009 ਵਿੱਚ ਰਾਏ ਦੰਪਤੀ ਨੇ ਫਿਰ ₹403.85 ਕਰੋੜ ਦਾ ਲੋਣ VCPL (Vishvapradhan Commercial Pvt Ltd) ਤੋਂ ਲਿਆ। ਇਹ ਲੋਣ ਬਿਨਾਂ ਕਿਸੇ ਸੂਦ ਜਾਂ ਸੁਰੱਖਿਆ ਦੇ ਦਿੱਤਾ ਗਿਆ।
ਬਦਲੇ ਵਿੱਚ:
RRPR ਦੇ 99.9% ਇਕਵਿਟੀ ਵਾਰੰਟ VCPL ਨੂੰ ਮਿਲੇ।
VCPL ਨੂੰ RRPR ਦੀ ਕੰਪਨੀ ਉੱਤੇ ਪੂਰਾ ਕੰਟਰੋਲ ਮਿਲ ਗਿਆ।
RRPR ਬਿਨਾਂ VCPL ਦੀ ਇਜਾਜ਼ਤ ਦੇ ਕੋਈ ਵੱਡਾ ਕੰਮ ਨਹੀਂ ਕਰ ਸਕਦੀ ਸੀ।
VCPL ਦਾ ਪਿਛੋਕੜ ਜਦੋਂ VCPL ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ:
VCPL ਨੇ ਪੈਸਾ Shinano Retail ਤੋਂ ਲਿਆ।
Shinano ਨੇ ਪੈਸਾ Reliance Industries (ਅੰਬਾਨੀ ਦੀ ਕੰਪਨੀ) ਤੋਂ ਲਿਆ।
KR Raja (Reliance ਦੇ ਸਿਨੀਅਰ ਕਰਮਚਾਰੀ) ਨੇ VCPL ਵੱਲੋਂ ਸਾਈਨ ਕੀਤਾ ਸੀ।
ਇਸ ਤਰ੍ਹਾਂ NDTV ਦਾ ਕੰਟਰੋਲ ਅੰਬਾਨੀ ਦੇ ਹੱਥ ਵਿਚ ਚਲਾ ਗਿਆ ਸੀ।
2009 ਤੋਂ ਅੰਬਾਨੀ ਨੇ NDTV ਨੂੰ ਗੁਪਤ ਤੌਰ 'ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਅਡਾਣੀ ਦੀ ਐਂਟਰੀ
2022 ਵਿੱਚ ਅਡਾਣੀ ਗਰੁੱਪ ਦੀ AMG Media Ventures ਨੇ VCPL ਨੂੰ ਖਰੀਦ ਲਿਆ।
ਅਡਾਣੀ ਨੇ ਉਸੇ ਵਾਰੰਟ ਨੂੰ ਵਰਤ ਕੇ RRPR ਦੇ 29.18% ਸ਼ੇਅਰ ਆਪਣੇ ਨਾਮ ਕਰਵਾਏ।
ਉਹਨਾਂ ਨੇ ਸਿੱਧਾ NDTV ਜਾਂ ਰਾਏ ਦੰਪਤੀ ਦੀ ਇਜਾਜ਼ਤ ਦੀ ਲੋੜ ਨਹੀਂ ਸੀ, ਕਿਉਂਕਿ 2009 ਦੇ ਮੂਲ ਸਹਿਮਤੀ ਪੱਤਰ ਵਿੱਚ ਇਹ ਗੱਲ ਲਿਖੀ ਹੋਈ ਸੀ।
ਹੁਣਦੀ ਸਥਿਤੀ
ਅਡਾਣੀ ਕੋਲ 29.18% NDTV ਸ਼ੇਅਰ ਹਨ ਰਾਏ ਦੰਪਤੀ ਕੋਲ ਕੁੱਲ 32.26% (16.32 + 15.94%) ਹਨ SEBI ਦੇ ਅਨੁਸਾਰ, ਜੇ ਕਿਸੇ ਕੋਲ 25% ਤੋਂ ਵੱਧ ਸ਼ੇਅਰ ਹੋਣ ਤਾਂ ਉਹ ਹੋਰ ਸ਼ੇਅਰਧਾਰਕਾਂ ਨੂੰ ਖਰੀਦਣ ਦੀ ਓਫਰ ਦੇ ਸਕਦੇ ਹਨ ਅਡਾਣੀ ਨੇ ਐਲਾਨ ਕੀਤਾ ਕਿ ਉਹ ₹294 ਪ੍ਰਤੀ ਸ਼ੇਅਰ ਦੇ ਕੇ ਹੋਰ ਸ਼ੇਅਰ ਖਰੀਦਣਗੇ ਪਰ ਮਾਰਕੀਟ ਵਿੱਚ ਇਹ ਖਬਰ ਆਉਣ ਤੋਂ ਬਾਅਦ NDTV ਦਾ ਸ਼ੇਅਰ ₹471 'ਤੇ ਚਲਾ ਗਿਆ। ਇਸ ਕਰਕੇ ਲੋਕ ਆਪਣਾ ਸ਼ੇਅਰ ਨਹੀਂ ਵੇਚ ਰਹੇ।
ਰਾਏ ਦੰਪਤੀ ਦੀ ਪਰੇਸ਼ਾਨੀ
ਰਾਏ ਦੰਪਤੀ SEBI ਵੱਲੋਂ 25 ਨਵੰਬਰ 2022 ਤੱਕ ਸ਼ੇਅਰਾਂ ਦੀ ਖਰੀਦ-ਫਰੋਖ਼ਤ ਤੋਂ ਬੈਨ ਹਨ ਉਹ ਅਡਾਣੀ ਨੂੰ ਰੋਕ ਨਹੀਂ ਸਕਦੇ ਅਡਾਣੀ ਨੂੰ ਹੋਰ 9.75% (LTS) ਅਤੇ 4.42% (Vikasa India EIF) ਸ਼ੇਅਰ ਮਿਲਣ ਦੀ ਉਮੀਦ ਹੈ ਇਹ ਦੋਹਾਂ ਕੰਪਨੀਆਂ ਅਡਾਣੀ ਗਰੁੱਪ ਨਾਲ ਜੁੜੀਆਂ ਹਨ ਜੇ ਉਹ ਇਹ ਸ਼ੇਅਰ ਖਰੀਦ ਲੈਂ, ਤਾਂ ਅਡਾਣੀ ਕੋਲ 50% ਤੋਂ ਜ਼ਿਆਦਾ ਹੋ ਜਾਣਗੇ NDTV ਉੱਤੇ ਪੂਰਾ ਕੰਟਰੋਲ ਅਡਾਣੀ ਕੋਲ ਹੋ ਜਾਵੇਗਾ
ਅੰਤ ਵਿੱਚ: ਮੀਡੀਆ 'ਚ ਰੁਚੀ ਕਿਉਂ?
ਅਡਾਣੀ ਤੇ ਅੰਬਾਨੀ ਵਰਗੀਆਂ ਵੱਡੀਆਂ ਉਦਯੋਗਪਤੀ ਮੀਡੀਆ ਵਿਚ ਨਾਫੇ ਲਈ ਨਹੀਂ ਆ ਰਹੇ। ਮੀਡੀਆ ਉਨ੍ਹਾਂ ਦੀ “Negotiation Power” ਬਣ ਜਾਂਦੀ ਹੈ, ਸਰਕਾਰਾਂ, ਨੀਤੀਆਂ ਅਤੇ ਲੋਕਧਾਰਾ ਉੱਤੇ ਪ੍ਰਭਾਵ ਪਾਉਣ ਲਈ। ਇਸੇ ਕਰਕੇ Reliance ਨੇ Network 18 ਨੂੰ ਖਰੀਦਿਆ। ਅਤੇ ਹੁਣ ਅਡਾਣੀ AMG Media ਦੇ ਰਾਹੀਂ NDTV ਅਤੇ ਹੋਰ ਮੀਡੀਆ ਹਾਥ ਵਿੱਚ ਲੈਣਾ ਚਾਹੁੰਦੇ ਹਨ।
Post A Comment: